ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਭਾਈ ਤਾਰੂ ਸਿੰਘ ਜੀ ,ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੇਵਾ ਦਿਵਸ ਵਜੋਂ 7 ਅਗਸਤ ਨੂੰ ਗੁਰਦੁਆਰਾ ਸਾਹਿਬ ਪਿੰਡ ਨੱਥੂ ਕੇ ਮੋਗਾ ਵਿਖੇ ਧਾਰਮਿਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਈ ਸਕੂਲਾਂ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੇ ਵੀ ਪੂਰੇ ਉਤਸ਼ਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ।
ਸ਼ਬਦ ਕੀਰਤਨ ਵਿੱਚ ਮਹਿਕਪ੍ਰੀਤ ਸਿੰਘ, ਹਰਮਨਦੀਪ ਸਿੰਘ, ਅਵਨੂਰ ਕੌਰ,ਸਮਰੀਤ ਕੌਰ ਤੇ ਫਤਿਹ ਸਿੰਘ ਨੇ ਸ਼ਬਦ ਕੀਰਤਨ ਗਾਇਨ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦੂਸਰੇ ਜੱਥੇ ਵਿੱਚ ਤਰਨਵੀਰ ਸਿੰਘ ,ਪ੍ਰਭਲੀਨ ਕੌਰ, ਹਰਜੀਤ ਆਰ, ਗੁਰਨੂਰ ਸਿੰਘ ,ਅੰਗਦ ਸਿੰਘ ਨੇ ਕੀਰਤਨ ਗਾਇਨ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ।
ਕਵੀਸ਼ਰੀ ਜੱਥਿਆਂ ਵਿੱਚ ਅੰਗਦ ਸਿੰਘ, ਅਵਨੂਰ ਕੌਰ ਤੇ ਫਤਿਹ ਸਿੰਘ ਦੇ ਜੱਥੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੀਨੀਅਰ ਗਰੁੱਪ ਵਿੱਚ ਮਹਿਕ ਪ੍ਰੀਤ ਤੇ ਹਰਮਨਦੀਪ ਸਿੰਘ ਦੇ ਜੱਥੇ ਨੇ ਕਵਿਸ਼ਰੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਭਾਸ਼ਣ ਮੁਕਾਬਲੇ ਵਿੱਚ ਹਰਸੀਰਤ ਕੌਰ ਨੇ ਪਹਿਲਾ ਤੇ ਮੰਨਤ ਨੂਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਲੇਖ ਰਚਨਾ ਵਿੱਚ ਨਵਰੀਤ ਕੌਰ ਨੇ ਤੀਜਾ ਤੇ ਹਰਸੀਰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪੇਂਟਿੰਗ ਮੁਕਾਬਲਿਆਂ ਵਿੱਚ ਮਨਤਾਜ ਸਿੰਘ ਨੇ ਪਹਿਲਾ ਤੇ ਗੁਰਸ਼ੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਦਸਤਾਰ ਮੁਕਾਬਲਿਆਂ ਵਿੱਚ ਹਰਮਨਦੀਪ ਸਿੰਘ ਨੇ ਤੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਪ੍ਰਾਇਮਰੀ ਗਰੁੱਪ ਵਿੱਚ ਜਿਹੜਾ ਕਿਸੇ ਵੀ ਭਾਗ ਵਿੱਚ ਨਹੀਂ ਆਉਂਦਾ ਸੀ ਦੇ ਦੂਸਰੀ ਜਮਾਤ ਦੇ ਬੱਚੇ ਤਰਨਵੀਰ ਸਿੰਘ ਨੇ ਦੁਮਾਲਾ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਿਸ਼ੇਸ਼ ਸਥਾਨ ਹਾਸਿਲ ਪ੍ਰਾਪਤ ਕੀਤਾ।







